Three books on Science, Philosophy and Literature released at Modi College, Patiala
Patiala: 29 November 2023
The Multani Mal Modi College, Patiala today released three books of science, literature and philosophical thoughts in a special function organized to interact with the authors and translators and to discuss the relevance of these works. In this function the chief guest was Dr. Gurdarshan Singh Brar, Deputy DPI, Punjab Government. The three books released are, ‘Fungi of North–East India’ penned down by Dr. Ashwani Kumar Sharma, Dean, Life Sciences, ‘The Stories of Shakespeare’ selected and translated by Dr. Davinder Singh, Assistant Professor, Punjabi Department and the third one ‘Sukrat de Samvad’ translated by Dr. Parminder Singh, Assistant Professor, Punjabi Department.
College Principal Dr. Khushvinder Kumar welcomed the chief guest and writers and said that books are epitome of wisdom and knowledge. These books are important addition to the areas of science, literature and philosophy.
Dr. Gurdeep Singh Sandhu, Head, Punjabi Department discussed the themes of all the three books and said that books are like philosophers, guide and teacher and these books are products of hard work of the authors and translators.
In the review of the book, “Fungi of North-East India’ Dr. Bhanvi Wadhawan, Assistant Professor of Zoology discussed the content of the book and said that the data presented in this book is valuable for budding taxonomists and science researchers. She said that this book is a baseline reference and esteemed study for the experiment scientists, biotechnologists, ecologists etc working on fungi and its role in biodiversity.
Reviewing the second book, ‘The stories of Shakespeare’ Dr. Gurpreet Singh, Assistant Professor, Baba Farid College Bathinda’ explored the thematic and literary brilliance of storytelling by Shakespeare. He said that this book is an example of good translation in which the underlying spirit of the literary work is intact and alive.
In the review of the book, ‘Sukrat De Samvad’ Dr. Raswinder Singh’ elaborated the inter-connectivity between the western philosophy and eastern philosophy. He said that a work of philosophy must be translated with its cultural metaphors, socio-political contexts and the undertones of artistic expressions of the literary work. He said that this book is successfully able to achieve this fundamental objective of literature.
Dr. Gurdarshan Singh Brar in his address congratulated the writers and said that these works are valuable for the students and the general readers.
The vote of thanks was presented by Dr. Deepak Kumar, Assistant Professor, Punjabi Department and the stage was conducted by Dr. Veerpal Kaur, Assistant Professor, Punjabi Department.
The Vice-Principal Dr. Jasbir Kaur, all staff members and students were present in this function.
ਐਮ.ਐਮ.ਮੋਦੀ ਕਾਲਜ ਵਿਖੇ ਵਿਗਿਆਨ,ਫਿਲਾਸਫੀ ਅਤੇ ਸਾਹਿਤ ਸਬੰਧੀ ਤਿੰਨ ਪੁਸਤਕਾਂ ਦਾ ਰਿਲੀਜ਼
ਪਟਿਆਲਾ: 29 ਨਵੰਬਰ, 2023
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੇ ਅੱਜ ਇੱਕ ਵਿਸ਼ੇਸ਼ ਸਮਾਗਮ ਵਿੱਚ ਵਿਗਿਆਨ, ਸਾਹਿਤ ਅਤੇ ਦਾਰਸ਼ਨਿਕ ਵਿਚਾਰਾਂ ਦੀਆਂ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਅਤੇ ਇਹਨਾਂ ਦੇ ਲੇਖਕਾਂ/ਅਨੁਵਾਦਕਾਂ ਦੀਆਂ ਰਚਨਾਵਾਂ ਬਾਰੇ ਸਮੀਖਿਆ ਸਮਾਰੋਹ ਵੀ ਆਯੋਜਿਤ ਹੋਇਆ ਜਿਸ ਵਿੱਚ ਇਨ੍ਹਾਂ ਰਚਨਾਵਾਂ ਦੀ ਪ੍ਰਸੰਗਿਕਤਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਡਾ. ਗੁਰਦਰਸ਼ਨ ਸਿੰਘ ਬਰਾੜ, ਡਿਪਟੀ ਡਾਇਰੈਕਟਰ, ਡੀ.ਪੀ.ਆਈ., ਪੰਜਾਬ ਸਰਕਾਰ ਸ਼ਾਮਿਲ ਹੋਏ। ਰਿਲੀਜ਼ ਕੀਤੀਆਂ ਗਈਆਂ ਤਿੰਨ ਕਿਤਾਬਾਂ ਵਿੱਚ ਡਾ. ਅਸ਼ਵਨੀ ਕੁਮਾਰ ਸ਼ਰਮਾ, ਡੀਨ, ਲਾਈਫ ਸਾਇੰਸਿਜ਼ ਦੁਆਰਾ ਲਿਖੀ ‘ਫੰਗੀ ਆਫ਼ ਨਾਰਥ-ਈਸਟ ਇੰਡੀਆ’, ਡਾ. ਦਵਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ ਦੁਆਰਾ ਅਨੁਵਾਦਿਤ ਕਿਤਾਬ, ‘ਸ਼ੇਕਸਪੀਅਰ ਦੀਆਂ ਚੋਣਵੀਆਂ ਕਹਾਣੀਆਂ’ ਅਤੇ ਪੰਜਾਬੀ ਵਿਭਾਗ ਦੇ ਹੀ ਸਹਾਇਕ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਦੁਆਰਾ ਅਨੁਵਾਦਿਤ ‘ਸੁਕਰਾਤ ਦੇ ਸੰਵਾਦ’ ਕਿਤਾਬਾਂ ਸ਼ਾਮਿਲ ਹਨ।
ਕਾਲਜ ਪ੍ਰਿੰਸੀਪਲ ਡਾ.ਖੁਸਵਿੰਦਰ ਕੁਮਾਰ ਜੀ ਨੇ ਮੁੱਖ ਮਹਿਮਾਨ ਅਤੇ ਲੇਖਕਾਂ-ਅਨੁਵਾਦਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੁਸਤਕਾਂ ਸੁਹਜ, ਫਲਸਫੇ ਅਤੇ ਗਿਆਨ ਦਾ ਸਮੁੰਦਰ ਹੁੰਦੀਆਂ ਹਨ। ਇਹ ਤਿੰਨੋਂ ਪੁਸਤਕਾਂ ਵਿਗਿਆਨ, ਸਾਹਿਤ ਅਤੇ ਦਰਸ਼ਨ ਦੇ ਖੇਤਰਾਂ ਵਿੱਚ ਮਹੱਤਵਪੂਰਨ ਸਮੱਗਰੀ ਸਾਬਿਤ ਹੋਣਗੀਆਂ.
ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਤਿੰਨੋਂ ਪੁਸਤਕਾਂ ਦੇ ਵਿਸ਼ਿਆਂ ‘ਤੇ ਚਰਚਾ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਮਾਜ ਲਈ ਇੱਕ ਮਾਰਗ-ਦਰਸ਼ਕ ਅਤੇ ਅਧਿਆਪਕ ਦਾ ਰੋਲ ਨਿਭਾਉਂਦੀਆਂ ਹਨ ਅਤੇ ਇਹ ਪੁਸਤਕਾਂ ਲੇਖਕਾਂ ਅਤੇ ਅਨੁਵਾਦਕਾਂ ਦੀ ਸ\ਤ ਮਿਹਨਤ ਦਾ ਸਿੱਟਾ ਹਨ।
ਕਾਲਜ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਦੁਆਰਾ ਲਿਖੀ ਪੁਸਤਕ ‘ਫੰਗੀ ਆਫ਼ ਨਾਰਥ-ਈਸਟ ਇੰਡੀਆ’ ਦੀ ਸਮੀਖਿਆ ਵਿੱਚ, ਡਾ. ਭਾਨਵੀ ਵਾਧਵਨ, ਸਹਾਇਕ ਪ੍ਰੋਫੈਸਰ ਜ਼ੂਆਲੋਜੀ ਨੇ ਪੁਸਤਕ ਦੀ ਸਮੱਗਰੀ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਇਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਡੇਟਾ ਉੱਭਰਦੇ ਟੈਕਸੋਨੋਮਿਸਟਾਂ ਅਤੇ ਵਿਗਿਆਨਕਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਨੇ ਕਿਹਾ ਕਿ ਇਹ ਕਿਤਾਬ ਉੱਲੀ ਦੀ ਜੈਵ-ਵਿਭਿੰਨਤਾ ਵਿੱਚ ਭੂਮਿਕਾ ‘ਤੇ ਕੰਮ ਕਰਨ ਵਾਲੇ ਵਿਗਿਆਨੀਆਂ, ਬਾਇਓਟੈਕਨਾਲੋਜਿਸਟਾਂ, ਵਾਤਾਵਰਣ ਵਿਗਿਆਨੀਆਂ ਲਈ ਇੱਕ ਮੁੱਢਲਾ ਹਵਾਲਾ ਕੋਸ਼ ਅਤੇ ਮੂਲ-ਅਧਿਐਨ ਹੈ।
ਅਗਲੀ ਪੁਸਤਕ ‘ਸ਼ੇਕਸਪੀਅਰ ਦੀਆਂ ਚੋਣਵੀਆਂ ਕਹਾਣੀਆਂ’ ਦੀ ਸਮੀਖਿਆ ਕਰਦੇ ਹੋਏ ਡਾ. ਗੁਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ, ਬਾਬਾ ਫਰੀਦ ਕਾਲਜ ਬਠਿੰਡਾ ਨੇ ਸ਼ੇਕਸਪੀਅਰ ਦੁਆਰਾ ਲਿਖੀਆਂ ਕਹਾਣੀਆਂ ਦੀ ਸਰੰਚਨਾਤਮਿਕ/ਸਿਧਾਂਤਿਕ ਸਮੱਗਰੀ ਅਤੇ ਸਾਹਿਤਕਤਾ ਦੀ ਪੜਚੋਲ ਕੀਤੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਚੰਗੇ ਅਨੁਵਾਦ ਦੀ ਇੱਕ ਬਿਹਤਰੀਨ ਮਿਸਾਲ ਹੈ ਜਿਸ ਵਿੱਚ ਸਾਹਿਤਕ ਰਚਨਾ ਦੀ ਅੰਤਰੀਵ ਭਾਵਨਾ ਨੂੰ ਹੂ-ਬ-ਹੂ ਬਰਕਰਾਰ ਅਤੇ ਜ਼ਿੰਦਾ ਰੱਖਿਆ ਗਿਆ ਹੈ।
ਅਗਲੀ ਪੁਸਤਕ, ‘ਸੁਕਰਾਤ ਦੇ ਸੰਵਾਦ’ ਦੀ ਸਮੀਖਿਆ ਵਿੱਚ ਡਾ. ਰਸਵਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੱਛਮੀ- ਦਰਸ਼ਨ ਅਤੇ ਪੂਰਬੀ- ਦਰਸ਼ਨ ਵਿਚਲੇ ਅੰਤਰ-ਸੰਬੰਧਾਂ ਬਾਰੇ ਵਿਖਿਆਨ ਕੀਤਾ। ਉਨ੍ਹਾਂ ਕਿਹਾ ਕਿ ਦਰਸ਼ਨ ਦੀ ਰਚਨਾ ਦਾ ਸਭਿਆਚਾਰਕ ਅਲੰਕਾਰਾਂ, ਸਮਾਜਿਕ-ਰਾਜਨੀਤਿਕ ਪ੍ਰਸੰਗਾਂ ਅਤੇ ਸਾਹਿਤਕ ਰਚਨਾ ਦੇ ਕਲਾਤਮਕ ਪ੍ਰਗਟਾਵੇ ਦੇ ਰੂਪਾਂ ਸਮੇਤ ਸਮੂੱਚਤਾ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਪੁਸਤਕ ਸਾਹਿਤ ਦੇ ਇਸ ਮੌਲਿਕ ਉਦੇਸ਼ ਦੀ ਕਸਵੱਟੀ ‘ਤੇ ਸਫ਼ਲ ਹੈ।
ਡਾ. ਗੁਰਦਰਸ਼ਨ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਰਚਨਾਵਾਂ ਵਿਦਿਆਰਥੀਆਂ ਅਤੇ ਆਮ ਪਾਠਕਾਂ ਲਈ ਵਡਮੁੱਲੀਆਂ ਹਨ।
ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦੀਪਕ ਕੁਮਾਰ ਵੱਲੋਂ ਧੰਨਵਾਦ ਦਾ ਮਤਾ ਪੇਸ਼ ਅਤੇ ਸਟੇਜ ਦਾ ਸੰਚਾਲਨ ਡਾ. ਵੀਰਪਾਲ ਕੌਰ ਨੇ ਕੀਤਾ।
ਇਸ ਸਮਾਗਮ ਵਿੱਚ ਕਾਲਜ ਦੇ ਉਪ-ਪ੍ਰਿੰਸੀਪਲ ਡਾ. ਜਸਵੀਰ ਕੌਰ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।